ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |
-ਤਰਨਦੀਪ ਬਿਲਾਸਪੁਰ
ਗੂੜ੍ਹੀ ਨੀਂਦ
ਗੂੜ੍ਹੀ ਨੀਂਦ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ ਪਰ ਜੇਕਰ ਤੁਸੀਂ ਜਾਗਦੇ ਹੋਏ ਵੀ ਸੁੱਤੇ ਰਹੋ ਤਾਂ ਇਹ ਬਹੁਤ ਖਤਰਨਾਕ ਹੁੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਆਪਣਾ ਮੂੰਹ ਸਿਰ ਸਵਾਰਨ ਤੇ
ਆਪਣਾ ਮੂੰਹ ਸਿਰ ਸਵਾਰਨ ਤੇ ਲੋਕ ਲੱਖਾਂ ਰੁਪਏ ਖਰਚ ਦਿੰਦੇ ਹਨ ਪਰ ਦਿਮਾਗ ਸਵਾਰਨ ਦਾ ਖਿਆਲ ਹੀ ਨਹੀਂ ਰੱਖਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਧਾਰਮਿਕ ਅਸਥਾਨ ਤੇ ਦੁੱਖ
ਤਰਕਸ਼ੀਲ ਸੋਚ ਹੋਣ ਕਾਰਣ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਜਾਰੀ ਹੈ l ਨਿਊਜ਼ੀਲੈਂਡ ਆਇਆ ਤਾਂ ਜਿਆਦਾ ਗੋਰੇ ਵੀ ਤਰਕਸ਼ੀਲ ਹੀ ਸਨ l ਮੈਨੂੰ ਲੱਗਾ ਕਿ ਇਹ ਮੁਲਕ ਤਾਂ ਤਰਕਸ਼ੀਲਾਂ ਦਾ ਹੀ ਹੈ
ਸਮੇਂ ਦਾ ਸੱਚ
ਜਿੰਦਗੀ'ਚ ਜਿਨ੍ਹਾਂ ਕੁੱਝ ਪਾਉਣਾ ਹੋਵੇ, ਰਹਿੰਦੇ ਨੇ ਹਮੇਸ਼ਾਂ ਕੁੱਝ ਕਰਦੇ l ਨਵੇਂ ਰਾਹਾਂ ਨੂੰ ਭਾਲਣ ਵਾਲੇ, ਦੂਜਿਆਂ ਦੇ ਚਾਰੇ ਨਹੀਂ ਚਰਦੇ l ਨਸ਼ਿਆਂ ਤੋਂ ਪਾਸੇ ਰਹਿੰਦੇ, ਲਗਾਉਂਦੇ ਨਹੀਂ ਕਦੇ ਜਰਦੇ l ਸੱਚ ਦੇ ਉੱਤੇ ਪਹਿਰਾ ਦਿੰਦੇ, ਪਾਉਂਦੇ ਨਹੀਂ ਕਦੇ ਪਰਦੇ l ਹੇਰਾ ਫੇਰੀ ਤੋਂ ਦੂਰ
ਜਦੋਂ ਖੁਦ ਚੰਗੇ ਬਣ ਜਾਓ
ਜਦੋਂ ਖੁਦ ਚੰਗੇ ਬਣ ਜਾਓ ਤਾਂ ਤੁਹਾਡੀ ਚੰਗਿਆਂ ਨੂੰ ਭਾਲਣ ਦੀ ਭਾਲ ਖਤਮ ਹੋ ਜਾਂਦੀ ਹੈ l ਚੰਗੇ ਬਣਨ ਤੋਂ ਬਾਦ ਤੁਸੀਂ ਕਈ ਮਾੜਿਆਂ ਨੂੰ ਵੀ ਚੰਗਾ ਬਣਾਉਣ ਦੀ ਯੋਗਤਾ ਪਾ ਲੈਂਦੇ ਹੋ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜ਼ਿੰਦਗੀ ਵਿੱਚ ਕਾਮਯਾਬ
ਜਿਹੜੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਉਹ ਸਫਲ ਹੋਏ ਇਨਸਾਨਾਂ ਉੱਪਰ ਚਿੱਕੜ ਉਛਾਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ l ਬਹੁਤੀਆਂ ਹਾਲਤਾਂ ਵਿੱਚ ਉਨ੍ਹਾਂ ਚਿੱਕੜ ਉਛਾਲਣ ਵਾਲਿਆਂ ਕੋਲ ਕੋਈ ਸਬੂਤ ਵੀ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਬੱਚਿਆਂ ਨੂੰ ਨਸੀਅਤ
ਬੱਚਿਓ ਰੱਬ'ਚ ਯਕੀਨ ਨਾ ਕਰਿਓ, ਇਥੋਂ ਯੱਭ ਹੀ ਪੱਲੇ ਪੈਂਦਾ l ਆਪਣੀ ਰਾਖੀ ਨਾ ਇਹ ਕਰ ਸਕਦਾ, ਹੋਰਾਂ ਦਾ ਰਾਖਾ ਬਣਦਾ ਰਹਿੰਦਾ l ਭਾਵਨਾ ਇਸ ਦੀ ਬੜੀ ਹੈ ਕੋਮਲ, ਬਿਨਾਂ ਸੇਕ ਤੋਂ ਪਿਘਲਦਾ ਰਹਿੰਦਾ l ਵਿਰੋਧੀ ਵਿਚਾਰ ਨਾ ਬਰਦਾਸ਼ਤ ਕਰੇ, ਲੋਕਾਂ ਦੇ ਸਿਰ ਪੜਵਾਉਂਦਾ ਰਹਿੰਦਾ
ਮਿੱਤਰ
ਜ਼ਿੰਦਗੀ ਵਿੱਚ ਕੁੱਝ ਮਿੱਤਰਾਂ ਝੂਠ ਬੋਲ ਖਿੱਚ ਥੱਲੇ ਲਾਇਆ, ਸਾਹਮਣੇ ਮਿਲੇ ਆਖਦੇ ਤੇਰੇ ਵਰਗਾ ਚੰਗਾ ਦੁਨੀਆਂ ਤੇ ਵਿਰਲਾ ਆਇਆ l ਮੈਨੂੰ ਵੀ ਲੱਗਾ ਇਹੋ ਜਿਹਾ ਮਿੱਤਰ ਪਹਿਲਾਂ ਨਾ ਥਿਆਇਆ, ਅਵਤਾਰ ਆਪਣਾ ਕਹਿ ਕੇ ਵੀ ਜਿਸ ਖੁਰਦਪੁਰੀਏ ਨੂੰ ਥੱਲੇ ਲਾਇਆ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ
ਧਰਮ ਦੇ ਰਾਖੇ
ਆਪੇ ਬਣ ਗਏ ਧਰਮ ਦੇ ਰਾਖੇ, ਕੱਟੜ ਧਰਮੀ ਦੇਖੋ ਅੱਜ l ਲਾ ਕੇ ਸੋਧਾ ਰੱਖ ਦੇਣ, ਬਣਾ ਕੇ ਕੋਈ ਨਾ ਕੋਈ ਪੱਜ l ਕਨੂੰਨ ਦੀ ਨਾ ਕੀਮਤ ਰਹਿ ਗਈ ਆਪੇ ਬਣੀ ਫਿਰਦੇ ਨੇ ਜੱਜ l ਮੰਦਬੁੱਧੀ ਵਾਲੇ ਨੂੰ ਵੀ ਟੁੱਟ ਕੇ ਪੈਣ, ਦੇਖੋ ਬੰਦ ਬੁੱਧੀ
ਅਸੂਲ
ਲੁਕ ਛਿਪ ਕੇ ਰਹਿੰਦੇ ਨਹੀਂ, ਰੱਖੇ ਪੱਕੇ ਆਪਣੇ ਅੱਡੇ ਆ l ਵੈਰ ਵਿਰੋਧ ਰੱਖਿਆ ਨਹੀਂ, ਨਾ ਹੀ ਗੁੱਸੇ ਕਦੇ ਕੱਢੇ ਆ l ਮਤਲਬ ਲਈ ਨੇੜੇ ਨਹੀਂ ਗਏ, ਨਾ ਹੀ ਪੁਰਾਣੇ ਛੱਡੇ ਆ l ਹਿੰਮਤ, ਹੋਂਸਲਾ, ਦਲੇਰੀ ਰੱਖੇ ਪੱਲੇ, ਭਾਵੇਂ ਡਿਗੇ ਵਿੱਚ ਖੱਡੇ ਆਂ l ਹਰ
ਕਰਜ਼ੇ ਬਾਰੇ ਭਰਮ
-ਆਪਣੇ ਤਜਰਬੇ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਇੱਕ ਵਿਦੇਸ਼ੀ ਮੌਟੀਵੇਸ਼ਨਲ ਲੇਖਕ ਅਤੇ ਸਪੀਕਰ ਬਾਰੇ ਕੁੱਝ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਲੇਖਕ ਦੀ ਫੋਟੋ ਅਤੇ ਉਸ ਦੀ ਇੱਕ ਮਸ਼ਹੂਰ ਕਿਤਾਬ ਦੀ ਫੋਟੋ ਦੇ ਨਾਲ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਉਹ ਤਾਂ
ਇਕੱਠ
ਮਰਨ ਮਾਰਨ ਦੀ ਗੱਲ ਕਰਕੇ, ਕਿਹੜਾ ਨਵਾਂ ਸਮਾਜ ਬਣਾਵੋਗੇ ? ਕਈਆਂ ਨੂੰ ਤਾਂ ਪਹਿਲਾਂ ਚਾਰ ਦਿੱਤਾ, ਹੋਰ ਕਿੰਨਿਆਂ ਤੱਕ ਚਾਰੋਗੇ? ਬਥੇਰਿਆਂ ਤਾਈਂ ਪਹਿਲਾਂ ਡੋਬ ਦਿੱਤਾ, ਕੀ ਕਦੇ ਕਿਸੇ ਨੂੰ ਤਾਰੋਗੇ? ਇਕੱਲਿਆਂ ਜਿੱਤਣ ਦੀ ਆਸ ਨਹੀਂ, ਬਾਕੀਆਂ ਨੂੰ ਵੀ ਨਾਲ ਰਲਾਵੋਗੇ ? ਖੁਦ ਮਹਿਲਾਂ ਵਿੱਚ ਰਹਿ
ਕਿਸਮਤ
ਕਿਸਮਤ ਕੋਰਾ ਕਾਗਜ਼ ਹੁੰਦੀ ਹੈ ਜਿਸ ਤੇ ਕੁੱਝ ਵੀ ਲਿਖਿਆ ਨਹੀਂ ਹੁੰਦਾ l ਆਪਣੀ ਮਿਹਨਤ ਨਾਲ ਇਸ ਕੋਰੇ ਕਾਗਜ਼ ਤੇ ਕੁੱਝ ਵੀ ਲਿਖਿਆ ਜਾ ਸਕਦਾ ਹੈ l ਕਿਸਮਤ ਵਿੱਚ ਕੁੱਝ ਲਿਖਣ ਵਾਲਾ ਅਸਮਾਨ ਜਾਂ ਪਤਾਲ ਵਿੱਚ ਨਹੀਂ ਰਹਿੰਦਾ ਅਤੇ ਨਾ ਹੀ ਕਿਸੇ ਧਾਰਮਿਕ ਅਸਥਾਨ ਵਿੱਚ
ਸੂਝਵਾਨ ਵਿਅਕਤੀ
ਸੂਝਵਾਨ ਵਿਅਕਤੀ ਕਿਸੇ ਦੇ ਘਰ ਜਾ ਕੇ ਉਸ ਘਰ ਵਿੱਚ ਪਈਆਂ ਕਿਤਾਬਾਂ ਅਤੇ ਕੰਧਾਂ ਤੇ ਲੱਗੀਆਂ ਫੋਟੋਆਂ ਤੋਂ ਘਰ ਵਿੱਚ ਰਹਿਣ ਵਾਲਿਆਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਧਾਰਮਿਕ ਗ੍ਰੰਥ
ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਨਵੇਂ ਸਾਲ ਨੂੰ ਜੀ ਆਇਆਂ
ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਸਭ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ l ਨਵੇਂ ਸਾਲ ਦਾ ਚੜ੍ਹਨਾ ਸਿਰਫ ਤਰੀਕਾਂ ਦਾ ਬਦਲਾਓ ਹੀ ਹੁੰਦਾ ਹੈ l ਆਪਣੇ ਨਾਲ ਨਵਾਂ ਸਾਲ ਹੋਰ ਕੁਝ ਲੈ ਕੇ ਨਹੀਂ ਆਉਂਦਾ l ਹਰ ਸਾਲ ਬੀਤਣ ਨਾਲ ਜਿੰਦਗੀ ਦਾ ਇੱਕ
ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਮਾਰਕੀਟ
* ਨਵੀਂ ਸਰਕਾਰ ਨਵੀਆਂ ਆਸਾਂ * ਨਿਊਜ਼ੀਲੈਂਡ ਵਿੱਚ 2 ਕੁ ਮਹੀਨੇ ਪਹਿਲਾਂ ਪਈਆਂ ਵੋਟਾਂ ਵਿੱਚ ਨੈਸ਼ਨਲ, ਐਕਟ ਅਤੇ ਐਨ ਜ਼ੈਡ ਫਸਟ ਨੇ ਰਲ ਕੇ ਸਰਕਾਰ ਬਣਾਈ ਹੈ l ਲੋਕਾਂ ਨੂੰ ਸਰਕਾਰ ਤੇ ਬਹੁਤ ਆਸਾਂ ਹੁੰਦੀਆਂ ਹਨ l ਇਸੇ ਆਸ ਨਾਲ ਲੋਕ ਵੋਟਾਂ ਪਾਉਂਦੇ ਹਨ l
ਨਜ਼ਰ ਅਤੇ ਨਜ਼ਰੀਆ
ਸਾਡੀ ਜ਼ਿੰਦਗੀ ਵਿੱਚ ਨਜ਼ਰ ਅਤੇ ਨਜ਼ਰੀਏ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ l ਨਜ਼ਰ ਖਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਦਿਮਾਗ ਦੇ ਇਲਾਜ ਦੀ ਲੋੜ ਪੈਂਦੀ ਹੈ l ਇਹ ਜ਼ਰੂਰੀ ਨਹੀਂ ਕਿ ਨਜ਼ਰੀਏ ਦਾ
ਇਹ ਕਿਹੋ ਜਿਹਾ ਨਿੱਜੀ ਮਸਲਾ?
ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ l ਉਹ ਰੱਬ ਨੂੰ ਮੰਨੇ ਜਾਂ ਨਾ, ਧਰਮ ਨੂੰ ਮੰਨੇ ਜਾਂ ਨਾ, ਧਰਮ ਦੀ ਮੰਨੇ ਜਾਂ ਨਾ, ਆਸਤਿਕ ਹੋਵੇ ਜਾਂ ਨਾਸਤਿਕ l ਕੁਦਰਤ ਮਨੁੱਖ ਨਾਲ ਇੱਕੋ ਜਿਹਾ ਵਰਤਾਓ ਕਰਦੀ ਹੈ l ਗਰਮੀ, ਸਰਦੀ,
ਰੱਬ ਦੀ ਭਾਲ
ਰੱਬ ਦੀ ਭਾਲ ਵਿੱਚ ਤੁਸੀਂ ਹੋ l ਇਸ ਵਿੱਚ ਮੈਨੂੰ ਕੋਈ ਇਤਰਾਜ਼ਗੀ ਵੀ ਨਹੀਂ l ਭਾਵੇਂ ਮੋਨ ਵਰਤ ਰੱਖੋ, ਭਾਵੇਂ ਚੀਕਾਂ ਮਾਰ ਕੇ ਲੱਭੋ, ਭਾਵੇਂ ਸਾਜ਼ ਵਜਾ ਕੇ ਲੱਭੋ ਅਤੇ ਭਾਵੇਂ ਸਪੀਕਰ ਲਾ ਕੇ ਲੱਭੋ ਪਰ ਜਿਹੜੇ ਲੋਕ ਰੱਬ ਨੂੰ ਨਹੀਂ ਲੱਭਣਾ ਚਾਹੁੰਦੇ ਉਨ੍ਹਾਂ ਦੀ